ਨਵੀਂ ਦਿੱਲੀ : ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ 17 ਫੀਸਦ ਤੋਂ ਵਧਾ ਕੇ 28 ਫੀਸਦ ਕਰ ਦਿੱਤਾ ਗਿਆ ਹੈ। 11 ਫੀਸਦ ਦਾ ਇਹ ਵਾਧਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ ਪਰ ਇਹ ਖੁਸ਼ੀ ਥੋਡ਼੍ਹੀ ਅਧੂਰੀ ਰਹਿ ਗਈ ਕਿਉਂÎਕਿ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਏਰੀਅਰ ਨੂੰ ਲੈ ਕੇ ਕੋਈ ਐਲਾਨ ਕਰੇਗਾ ਪਰ ਅਜਿਹਾ ਨਹੀਂ ਹੋਇਆ ਭਾਵ 18 ਮਹੀਨਿਆਂ ਦਾ ਡੀਏ ਦਾ ਏਰੀਅਰ ਉਨ੍ਹਾਂ ਨੂੰ ਨਹੀਂ ਮਿਲੇਗਾ।

1 ਜੁਲਾਈ ਤੋਂ ਮਿਲੇਗਾ ਵਧਿਆ ਹੋਇਆ ਡੀਏ

ਮਹਿੰਗਾਈ ਭੱਤਾ ਵਧਾ ਕੇ 28 ਫੀਸਦ ਕਰਨ ਦੇ ਇਸ ਫੈਸਲੇ ਨਾਲ 65.26 ਲੱਖ ਪੈਨਸ਼ਨਰਾਂ ਅਤੇ ਲਗਪਗ 48.34 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਕੋਰੋਨਾ ਕਾਰਨ ਕੇਂਦਰ ਸਰਕਾਰ ਨੇ ਜਨਵਰੀ 2020 ਤੋਂ ਹੀ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਮਹਿੰਗਾਈ ਭੱਤਾ ਰੋਕ ਲਿਆ ਸੀ। ਮੁਲਾਜ਼ਮਾਂ ਨੂੰ ਉਦੋਂ ਤੋਂ 17 ਫੀਸਦ ਦੀ ਦਰ ਨਾਲ ਹੀ ਡੀਏ ਮਿਲ ਰਿਹਾ ਸੀ। ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਮੁਲਾਜ਼ਮਾਂ ਨੂੰ 1 ਜਨਵਰੀ 2020 ਤੋਂ ਲੈ ਕੇ 30 ਜੂਨ 2021 ਤਕ ਮਹਿੰਗਾਈ ਭੱਤਾ 17 ਫੀਸਦ ਹੀ ਰਹੇਗਾ। ਵਧਿਆ ਹੋਇਆ ਮਹਿੰਗਾਈ ਭੱਤਾ ਭਾਵ 28 ਫੀਸਦ ਜੁਲਾਈ 2021 ਤੋਂ ਲਾਗੂ ਹੋਵੇਗਾ।

ਮਹਿੰਗਾਈ ਭੱਤਾ ਵਧਿਆ ਪਰ ਏਰੀਅਰ ਨਹੀਂ ਮਿਲੇਗਾ

ਮੁਲਾਜ਼ਮਾਂ ਦੀ ਮੰਗ ਸੀ ਕਿ ਸਰਕਾਰ ਨੇ ਕਿਹਾ ਕਿ ਵਧਿਆ ਹੋਇਆ ਮਹਿੰਗਾਈ ਭੱਤਾ 1 ਜੁਲਾਈ 2021 ਤੋਂ ਹੀ ਲਾਗੂ ਮੰਨਿਆ ਜਾਵੇਗਾ।

Posted By: Tejinder Thind