ਨਈ ਦੁਨੀਆ, ਨਵੀਂ ਦਿੱਲੀ : ਯੂਪੀਐੱਸਸੀ ਨੇ ਸੈਂਟਰਲ ਗਵਰਨਮੈਂਟ ਲਈ ਸਰਕਾਰੀ ਨੌਕਰੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਭਰਤੀ ਨਿਕਲੀ ਹੈ। ਇਸ 'ਚ 15 ਅਪ੍ਰੈਲ ਤਕ ਅਪਲਾਈ ਕੀਤਾ ਜਾ ਸਕਦਾ ਹੈ। ਇਹ ਸਰਕਾਰੀ ਨੌਕਰੀ ਸਥਾਈ ਹੈ ਤੇ ਇਕ ਵਾਰ ਚੁਣੇ ਜਾਣ ਤੋਂ ਬਾਅਦ ਤੁਹਾਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ। ਜੇ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤਾਂ ਤੁਹਾਡੀ ਨੌਕਰੀ ਨੂੰ ਖ਼ਤਰਾ ਹੋਵੇਗਾ। ਇਹ ਨੌਕਰੀ ਜੀਵਨ ਭਰ ਲਈ ਤੁਹਾਡੀ ਇਨਕਮ ਦਾ ਸਾਧਨ ਹੋਵੇਗੀ। ਨਾਲ ਹੀ ਤੁਹਾਨੂੰ DA, HRA ਤੇ TA ਵਰਗੀ ਸੁਵਿਧਾਵਾਂ ਵੀ ਮਿਲਣਗੀਆਂ।

67 ਹਜ਼ਾਰ ਤੋਂ 2.8 ਲੱਖ ਦੀ ਨੌਕਰੀ

ਯੂਪੀਐੱਸਸੀ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਮੁਤਾਬਿਕ ਇਕ ਵਾਰ ਭਰਤੀ ਦੀਆਂ ਸਾਰੀ ਜ਼ਰੂਰਤਾਂ ਪੂਰੀ ਕਰਨ ਤੋਂ ਬਾਅਦ ਤੇ ਸਾਰੇ ਐਗਜ਼ਾਮ ਕਲਿਅਰ ਕਰਨ ਤੋਂ ਬਾਅਦ ਤੁਹਾਨੂੰ ਨੌਕਰੀ ਦਿੱਤੀ ਜਾਵੇਗੀ। ਇਸ 'ਚ ਤੁਹਾਡੀ ਯੋਗਤਾ ਤੇ ਅਹੁਦੇ ਮੁਤਾਬਿਕ 67 ਹਜ਼ਾਰ 700 ਰੁਪਏ ਤੋਂ ਲੈ ਕੇ 2 ਲੱਖ 8 ਹਜ਼ਾਰ 700 ਰੁਪਏ ਤਕ ਦੀ ਸੈਲਰੀ ਮਿਲੇਗੀ। ਤੁਸੀਂ upsconline.nic.in 'ਤੇ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹੋ।

ਇਕ ਸਾਲ ਤੋਂ ਬਾਅਦ ਮਿਲੇਗੀ ਸਰਕਾਰੀ ਨੌਕਰੀ

ਯੂਪੀਐੱਸਸੀ ਦੇ ਨੋਟੀਫਿਕੇਸ਼ਨ 'ਚ ਸਾਫ਼ ਲਿਖਿਆ ਗਿਆ ਹੈ ਕਿ ਭਰਤੀ ਦੇ ਸਾਰੇ ਪੈਮਾਨਿਆਂ 'ਤੇ ਖਰਾ ਉਤਰਣ ਤੋਂ ਬਾਅਦ ਕੈਂਡੀਡੇਟ ਨੂੰ ਗੁਰੱਪ ਏ 'ਚ ਮੈਡੀਕਲ ਅਧਿਆਪਕ ਦੀ ਨੌਕਰੀ ਮਿਲੇਗੀ। ਇਸ ਤੋਂ ਬਾਅਦ ਤੁਹਾਨੂੰ ਸਾਲ ਭਰ ਕੰਮ ਕਰਨਾ ਹੋਵੇਗਾ। ਇਸ ਦੌਰਾਨ ਤੁਹਾਡੇ ਕੰਮ 'ਤੇ ਨਜ਼ਰ ਰੱਖੀ ਜਾਵੇਗੀ ਤੇ ਤੁਹਾਡੀ ਸਮਰੱਥਾ ਤੇ ਵਿਵਹਾਰ ਦਾ ਆਂਕਲਨ ਕੀਤਾ ਜਾਵੇਗਾ।

ਕਿਸ ਉਮਰ ਦੇ ਲੋਕ ਕਰ ਸਕਦੇ ਹਨ ਅਪਲਾਈ

ਆਮ ਵਰਗ ਦੇ ਲੋਕਾਂ ਲਈ 15 ਅਪ੍ਰੈਲ 2021 ਤਕ ਉਮਰ ਦੀ ਸੀਮਾ 40 ਸਾਲ ਰੱਖੀ ਗਈ ਹੈ, ਜਦਕਿ ਹੋਰ ਪਿਛੜਾ ਵਰਗ ਦੇ ਲੋਕਾਂ ਨੂੰ ਇਸ 'ਚ 3 ਸਾਲ ਦੀ ਛੋਟ ਮਿਲੇਗੀ। ਅਨੁਸੂਚਿਤ ਜਾਤੀ ਦੇ ਲੋਕਾਂ ਦੀ ਉਮਰ 45 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਅਹੁਦੇ 'ਤੇ ਕੁੱਲ 11 ਪੋਸਟ ਖਾਲੀਆਂ ਹਨ, ਜਿਸ 'ਚ 7 ਪੋਸਟਾਂ ਆਮ ਹਨ ਤੇ 3 ਹੋਰ ਪਿਛੜਾ ਵਰਗ ਤੇ 1 ਅਨੁਸੂਚਿਤ ਜਾਤੀ ਲਈ ਰਿਜ਼ਰਵੇਸ਼ਨ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ upsconline.nic.in 'ਤੇ ਕਲਿੱਕ ਕਰ ਸਕਦੇ ਹੋ।

Posted By: Amita Verma