ਨਵੀਂ ਦਿੱਲੀ, ਬਿਜਨੈੱਸ ਡੈਸਕ : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਰਨਰਾਂ ਦੇ ਮਹਿੰਗਾਈ ਭੱਤੇ (DA) 'ਚ ਵਾਧੇ 'ਤੇ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਹੈ। ਫਾਇਨੈਂਸ ਮਿਨਿਸਟਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੇ 1 ਜੁਲਾਈ 2021 ਤੋਂ 28 ਫੀਸਦੀ DA ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਕਰਮਚਾਰੀਆਂ ਤੇ ਪੈਂਸ਼ਨਰ ਨੂੰ 1 ਜਨਵਰੀ 2020, 1 ਜੁਲਾਈ 2020 ਤੇ 1 ਜਨਵਰੀ 2021 ਨੂੰ ਵਧੇ DA ਦੀ ਰਕਮ ਅਗਸਤ ਦੀ ਸੈਲਰੀ ਤੋਂ ਮਿਲਣ ਲੱਗੇਗੀ ਖਾਸ ਗੱਲ ਇਹ ਹੈ ਕਿ 1 ਜਨਵਰੀ 2020 ਤੋਂ 30 ਜੂਨ 2021 ਤਕ ਮਹਿੰਗਾਈ ਭੱਤੇ ਨੂੰ 17 ਫੀਸਦੀ 'ਤੇ ਫ੍ਰੀਜ ਰੱਖਣ ਦੀ ਗੱਲ ਵੀ ਇਸ ਆਦੇਸ਼ 'ਚ ਹੈ ਭਾਵ ਕਰਮਚਾਰੀਆਂ ਦੀ ਇਸ ਅੰਤਰਾਲ ਦੇ ਬਕਾਏ ਦੀ ਰਕਮ ਦੀ ਡਿਮਾਂਡ ਦਾ ਕੀ ਹੋਵੇਗਾ। ਇਹ ਹੁਣ ਦੇਖਣ ਵਾਲੀ ਗੱਲ ਹੈ। DA 'ਚ ਇਸ ਵਾਧੇ ਤੋਂ ਅਨੁਮਾਨ ਦੇ ਤੌਰ 'ਤੇ ਕਰਮਚਾਰੀਆਂ ਦੀ ਸੈਲਰੀ 'ਚ 1980 ਰੁਪਏ ਤੋਂ ਲੈ ਕੇ 27500 ਰੁਪਏ ਮਹੀਨੇ ਦਾ ਵਾਧਾ ਹੋਵੇਗੀ।


ਕਿੰਨੀ ਜ਼ਿਆਦਾ ਹੋਈ ਸੈਲਰੀ


Level 1 Basic pay = 18000 ਰੁਪਏ

11% DA Hike = 1980 ਰੁਪਏ ਮਹੀਨਾ

Yearly hike in DA = 23760 ਰੁਪਏ ਸਾਲਾਨਾ

Cabinet secretary ਪੱਧਰ ਦੇ ਅਧਿਕਾਰੀ ਦੀ ਸੈਲਰੀ 'ਚ 27500 ਰੁਪਏ ਮਹੀਨੇ ਦਾ ਵਾਧਾ ਹੋਵੇਗੀ। ਇਨ੍ਹਾਂ ਦੀ ਬੇਸਿਕ ਸੈਲਰੀ ਸਭ ਤੋਂ ਜ਼ਿਆਦਾ 2.5 ਲੱਖ ਰੁਪਏ ਹੈ।


ਜ਼ਿਕਰਯੋਗ ਹੈ ਕਿ ਸਰਕਾਰ ਨੇ DA ਵਧਾਉਣ ਤੋਂ ਬਾਅਦ House Rent Allowance (HRA) ਵੀ ਰਿਵਾਈਜ਼ 'ਤੇ ਦਿੱਤਾ ਹੈ। ਆਦੇਸ਼ ਮੁਤਾਬਕ HRA ਇਸ ਲਈ ਵਧਾਇਆ ਗਿਆ ਕਿਉਂਕਿ DA 25 ਫੀਸਦੀ ਦਾ ਮਾਰਕ ਪਾਰ ਕਰ ਗਿਆ ਹੈ।


ਕਿੰਨਾ ਵਧਿਆ HRA


ਫਾਇਨੈਂਸ ਮਿਨਿਸਟਰੀ ਦੇ ਆਦੇਸ਼ ਮੁਤਾਬਕ ਹੁਣ ਕੇਂਦਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਹਿਰ ਦੇ ਹਿਸਾਬ ਨਾਲ 27 ਫੀਸਦ, 18 ਫੀਸਦ ਤੇ 9 ਫੀਸਦ ਹਾਊਸ ਰੇਂਟ ਅਲਾਊਂਟ ਮਿਲੇਗਾ। ਇਹ ਕਲਾਸੀਫਿਕੇਸ਼ਨ X,Y ਤੇ Z class ਸ਼ਹਿਰਾਂ ਦੇ ਹਿਸਾਬ ਨਾਲ ਹੈ। ਭਾਵ ਜੋਂ ਕੇਂਦਰੀ ਕਰਮਚਾਰੀ X Class City 'ਚ ਰਹਿੰਦਾ ਹੈ ਉਸ ਨੂੰ ਜ਼ਿਆਦਾ HRA ਮਿਲੇਗਾ। ਇਸ ਤੋਂ ਬਾਅਦ Y Class ਤੇ ਫਿਰ Z Class ਵਾਲਿਆਂ ਨੂੰ।

Posted By: Ravneet Kaur