7th Pay Commission : ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ 1 ਜਨਵਰੀ 2020 ਤੋਂ 30 ਜੂਨ 2021 ਵਿਚਕਾਰ ਰਿਟਾਇਰ ਹੋਏ ਸਰਕਾਰੀ ਮੁਲਾਜ਼ਮਾਂ (Central Government Employees) ਨੂੰ ਮਹਿੰਗਾਈ ਭੱਤੇ (Dearness Allowance) ਦੀ ਦਰ 'ਚ ਵਾਧੇ ਦਾ ਫਾਇਦਾ ਦੇਣ ਦਾ ਐਲਾਨ ਕੀਤਾ ਹੈ। ਯਾਨੀ ਜਿਹੜੇ ਲੋਕ ਇਸ ਦਰਮਿਆਨ ਰਿਟਾਇਰ ਹੋਏ ਹਨ, ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਮਿਲੀ ਰਕਮ 'ਤੇ ਪਿਆ ਹੈ। ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਫੰਡ ਮਿਲੇਗਾ।

Jagran.com ਨੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਬ੍ਰੇਕ ਕੀਤਾ ਸੀ। ਇਸ ਤੋਂ ਬਾਅਦ ਮੁਲਾਜ਼ਮਾਂ ਦੇ ਸਵਾਲ ਆਏ ਕਿ ਉਨ੍ਹਾਂ ਦੀ ਰਿਟਾਇਰਮੈਂਟ ਫੰਡ 'ਚ ਕਿੰਨਾ ਵਾਧਾ ਹੋਵੇਗਾ, ਇਸ ਦੀ ਵੀ ਕੈਲਕੂਲੇਸ਼ਨ ਦੱਸਣੀ ਚਾਹੀਦੀ ਹੈ। Jagran.com ਨੇ ਆਪਣੇ ਐਕਸਪਰਟ ਨਾਲ ਗੱਲ਼ਬਾਤ ਕਰ ਕੇ ਇਸ ਦੀ ਕੈਲਕੂਲੇਸ਼ਨ ਕੱਢੀ ਹੈ। ਤੁਸੀਂ ਜਾਂ ਘਰ ਦਾ ਕੋਈ ਸੈਂਟਰਲ ਗਵਰਨਮੈਂਟ ਮੁਲਾਜ਼ਮ ਜੇਕਰ ਇਸ ਦੌਰਾਨ ਰਿਟਾਇਰ ਹੋਏ ਹਨ ਤਾਂ ਉਹ ਵੀ ਆਪਣੀ Last Drawn Basic Pay ਦੇ ਆਧਾਰ 'ਤੇ ਕੈਲਕੂਲੇਟ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਵੇਗਾ।

ਡੇਢ ਲੱਖ ਰੁਪਏ ਦਾ ਸਿੱਧਾ ਫਾਇਦਾ

DA ਦਾ ਕੈਲਕੂਲੇਸ਼ਨ ਕਰਨ ਵਾਲੇ ਤੇ ਏਜੀ ਆਫਿਸ ਬ੍ਰਦਰਹੁੱਡ, ਪ੍ਰਯਾਗਰਾਜ ਦੇ ਸਾਬਕਾ ਪ੍ਰਧਾਨ ਹਰਿਸ਼ੰਕਰ ਤਿਵਾੜੀ ਨੇ ਇਸ ਦਾ ਪੂਰਾ ਵੇਰਵਾ Jagran.com ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਦੇ ਮੁਤਾਬਕ ਜੇਕਰ ਕਿਸੇ ਮੁਲਾਜ਼ਮ ਦੀ ਰਿਟਾਇਰਮੈਂਟ ਤੋਂ ਪਹਿਲਾਂ Last Drawn Basic Salary 50 ਹਜ਼ਾਰ ਰੁਪਏ ਦੇ ਆਸਪਾਸ ਹੈ ਤਾਂ ਉਨ੍ਹਾਂ ਦੇ ਰਿਟਾਇਰਮੈਂਟ ਦੇ ਫੰਡ ਦੇ ਤੌਰ 'ਤੇ ਮਿਲਣ ਵਾਲੀ Gratuity ਤੇ Leave Encashment ਦੀ ਰਕਮ ਕਰੀਬ ਡੇਢ ਲੱਖ ਰੁਪਏ ਵਧ ਜਾਵੇਗੀ। ਉੱਥੇ ਹੀ ਜੇਕਰ 7th Pay Matrix ਦੇ ਸਭ ਤੋਂ ਉੱਪਰ ਦੇ Level 18 ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਰਿਟਾਇਰਮੈਂਟ ਫੰਡ 'ਚ ਸਵਾ 7 ਲੱਖ ਰੁਪਏ ਦਾ ਇਜ਼ਾਫ਼ਾ ਹੋਵੇਗਾ। ਇਸ ਲੈਵਲ ਦੇ ਅਫਸਰਾਂ ਦੀ ਬੇਸਿਕ ਪੇ 2,50,000 ਰੁਪਏ ਮਹੀਨਾ ਹੈ।

Gratuity ਤੇ Leave Encashment 'ਚ ਵਾਧਾ

ਹਰਿਸ਼ੰਕਰ ਤਿਵਾੜੀ ਮੁਤਾਬਕ ਜਿਹੜੇ ਮੁਲਾਜ਼ਮ ਜਨਵਰੀ-ਜੂਨ 2021 ਦੇ ਵਿਚਕਾਰ ਰਿਟਾਇਰ ਹੋਏ ਹਨ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦੀ ਰਿਟਾਇਰਮੈਂਟ ਫੰਡ ਦੀ ਕੈਲਕੂਲੇਸ਼ਨ 11 ਫ਼ੀਸਦ ਜ਼ਿਆਦਾ ਮਹਿੰਗਾਈ ਭੱਤੇ ਦੇ ਆਧਾਰ 'ਤੇ ਹੋਵੇਗਾ। ਇਸ ਤੋਂ ਬਾਅਦ ਜਿਹੜੇ ਜੁਲਾਈ-ਦਸੰਬਰ 2020 'ਚ ਰਿਟਾਇਰ ਹੋਏ ਹਨ, ਉਨ੍ਹਾਂ ਨੂੰ ਘੱਟ ਫਾਇਦਾ ਹੋਵੇਗਾ, ਕਿਉਂਕਿ ਉਸ ਦੌਰਾਨ DA 7 ਫ਼ੀਸਦ ਵਧਿਆ ਸੀ। ਫਿਰ ਜਨਵਰੀ-ਜੂਨ 2020 'ਚ ਰਿਟਾਇਰ ਹੋਣ ਵਾਲਿਆਂ ਨੂੰ 3 ਫ਼ੀਸਦ ਜ਼ਿਆਦਾ DA ਵਾਧੇ ਦਾ ਫਾਇਦਾ ਹੋਵੇਗਾ।

ਕੁੱਲ ਕਿੰਨਾ ਫਾਇਦਾ ਹੋਵੇਗਾ (ਜਨਵਰੀ-ਜੂਨ 2021 'ਚ ਰਿਟਾਇਰ ਹੋਣ ਵਾਲੇ ਲੋਕ)

Basic Salary = 50,000 ਰੁਪਏ ਮਹੀਨਾ

ਡੇਢ ਸਾਲ 'ਚ 11 ਫ਼ੀਸਦ DA Hike = 5500 ਰੁਪਏ ਮਹੀਨਾ

Basic + DA = 55500 ਰੁਪਏ ਮਹੀਨਾ

ਰਿਟਾਇਰਮੈਂਟ 'ਤੇ Gratuity + Leave Encashment = ਕਰੀਬ 1,45,750 ਰੁਪਏ

ਕੀ ਹੈ ਸਰਕਾਰ ਦਾ ਫ਼ੈਸਲਾ

ਫਾਈਨਾਂਸ ਮਨਿਸਟਰੀ ਦੇ ਹੁਕਮ ਮੁਤਾਬਕ 1 ਜਨਵਰੀ 2020 ਤੋਂ 30 ਜੂਨ 2021 ਵਿਚਕਾਰ ਰਿਟਾਇਰਮ ਮੁਲਾਜ਼ਮਾਂ ਨੂੰ 01.01.2020 (4%), 01.07.2020 (3%) ਤੇ 01.01.2021 (4%) DA ਸਲੈਬ ਦਾ ਫਾਇਦਾ ਮਿਲੇਗਾ। ਯਾਨੀ ਜਿਹੜੇ ਜਨਵਰੀ-ਜੂਨ 2021 ਦੇ ਵਿਚਕਾਰ ਰਿਟਾਇਰ ਹੋਏ ਹਨ, ਉਨ੍ਹਾਂ ਨੂੰ 11 ਫ਼ੀਸਦ ਜ਼ਿਆਦਾ DA ਦਾ ਫਾਇਦਾ ਮਿਲੇਗਾ।

Posted By: Seema Anand