ਨਵੀਂ ਦਿੱਲੀ, ਆਸ਼ੀਸ਼ ਦੀਪ : ਕਰੋੜ ਤੋਂ ਜ਼ਿਆਦਾ ਕੇਂਦਰੀ ਕਰਮਚਾਰੀਆਂ ਤੇ ਪੈਂਨਸ਼ਰਾਂ ਲਈ ਡਬਲ ਖੁਸ਼ਖਬਰੀ ਹੈ। ਮੋਦੀ ਸਰਕਾਰ ਨੇ ਉਨ੍ਹਾਂ ਦੇ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ 'ਤੇ ਲੱਗੀ ਰੋਕ ਹਟਾ ਲਈ ਹੈ। ਕੇਂਦਰੀ ਕਰਮਚਾਰੀਆਂ ਤੇ Pensioners ਨੂੰ ਸਤੰਬਰ ਦੀ ਸੈਲਰੀ 'ਚ Arrear ਨਾਲ ਵਧਿਆ ਹੋਇਆ DA ਵੀ ਮਿਲੇਗਾ।

ਐਨਸੀ/JCM ਦੇ ਕਰਮਚਾਰੀ ਪੱਖ ਲਈ ਸਕੱਤਰ ਸ਼ਿਵ ਗੋਪਾਲ ਮਿਸ਼ਰ ਨੇ ਦੱਸਿਆ ਕਿ 26 ਜੂਨ ਨੂੰ ਕੈਬਨਿਟ ਸਕੱਤਰ ਨਾਲ ਮੀਟਿੰਗ 'ਚ ਕੇਂਦਰ ਕਰਮਚਾਰੀਆਂ ਤੇ ਪੈਂਸ਼ਨਰਾਂ ਦੇ ਹਿੱਤ 'ਚ ਕਈ ਵੱਡੇ ਫੈਸਲੇ ਹੋਏ। ਇਨ੍ਹਾਂ 'ਚ ਡੇਢ ਸਾਲ ਫ੍ਰੀਜ DA ਨੂੰ ਫਿਰ ਸ਼ੁਰੂ ਕਰਨ ਨਾਲ ਹੀ Arrear 'ਤੇ ਵੀ ਚਰਚਾ ਹੋਈ। ਕੁੱਲ ਮਿਲਾ ਕੇ 28 ਮੁੱਦਿਆਂ 'ਤੇ ਸਰਕਾਰ ਨਾਲ ਗੱਲਬਾਤ ਹੋਈ ਹੈ।

ਜ਼ਿਕਰਯੋਗ ਹੈ ਕਿ ਜਨਵਰੀ 2020 'ਚ ਕੇਂਦਰੀ ਕਰਮਚਾਰੀਆਂ ਦਾ DA 4% ਵਧਿਆ ਸੀ। ਇਸ ਤੋਂ ਬਾਅਦ ਦੂਜੀ ਛਿਮਾਹੀ 'ਚ 3% ਇਜ਼ਾਫਾ ਹੋਇਆ। ਹੁਣ ਜਨਵਰੀ 2021 'ਚ 4% ਵਧਿਆ ਹੈ। ਇਸ ਨਾਲ ਇਹ 28% 'ਤੇ ਪਹੁੰਚ ਗਿਆ ਹੈ।

Posted By: Ravneet Kaur