ਜੇਐੱਨਐੱਨ, ਨਵੀਂ ਦਿੱਲੀ : 10 ਲੱਖ ਤੋਂ ਜ਼ਿਆਦਾ Indian Railways ਦੇ ਮੁਲਾਜ਼ਮਾਂ ਦੇ ਫਾਇਦੇ ਦੀ ਖ਼ਬਰ ਹੈ। ਉਨ੍ਹਾਂ ਦੇ ਐਸੋਸੀਏਸ਼ਨ AIRF (ALL INDIA RAILWAYMEN’S FEDERATION) ਨੇ ਮੰਗ ਕੀਤੀ ਹੈ ਕਿ Privilege/Complementary Pass ਤੇ PTO ਦੀ ਤਰੀਕ ਨੂੰ 31 ਅਕਤੂਬਰ 2021 ਤਕ ਵਧਾਇਆ ਜਾਵੇ ਕਿਉਂਕਿ Covid mahamari ਕਾਰਨ ਕਈ ਥਾਵਾਂ 'ਤੇ Lockdown ਲੱਗਾ ਹੈ। ਇਸ ਨਾਲ ਲੋਕਾਂ ਦੀ ਆਵਾਜਾਈ ਰੁੱਕ ਗਈ ਹੈ। ਲੋਕਾਂ ਨੂੰ ਆਪਣੀ ਯਾਤਰਾ ਵੀ ਰੱਦ ਕਰਨੀ ਪੈਂਦੀ ਹੈ। ਇਸਲਈ ਪਾਸ ਦੀ ਡੈੱਡਲਾਈਨ ਵਧਾਉਣੀ ਚਾਹੀਦੀ ਹੈ।

AIRF ਦੇ ਮਹਾ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ ਕਿ Privilege/Complementary Pass ਤੇ PTO ਦੀ ਤਰੀਕ ਅੱਗੇ ਵਧਣ ਨਾਲ ਰੇਲਵੇ ਮੁਲਾਜ਼ਮ ਇਸ ਨੂੰ ਦੁਸਹਿਰਾ ਤੇ ਦੀਵਾਲੀ 'ਤੇ ਇਸਤੇਮਾਲ ਕਰ ਲੈਣਗੇ। ਇਸ ਮਾਮਲੇ 'ਚ ਤੁਰੰਤ ਫ਼ੈਸਲਾ ਲੈਣ ਦੀ ਲੋੜ ਹੈ। Indian Railway ਜੇ ਇਸ ਫ਼ੈਸਲੇ ਨੂੰ ਮੰਨ ਲੈਂਦਾ ਹੈ ਤਾਂ ਇਸ ਨਾਲ ਲੱਖਾਂ ਰੇਲਵੇ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। AIRF ਨੇ ਅਜਿਹਾ ਲੈਟਰ ਰੇਲ ਮਿਨਿਸਟ੍ਰੀ ਨੂੰ ਭੇਜਿਆ ਹੈ।

Appraisal 'ਤੇ ਵੀ Covid ਦੀ ਮਾਰ

ਇਹੀ ਨਹੀਂ Central Government employees ਦੇ Appraisal 'ਤੇ ਵੀ Covid ਦੀ ਮਾਰ ਪਈ ਹੈ। Coronavirus Mahamari ਕਾਰਨ ਉਨ੍ਹਾਂ ਦਾ Annual Appraisal FY 2020-21 ਅੱਗੇ ਵੱਧ ਗਿਆ ਹੈ। DoPT ਨੇ ਕਿਹਾ ਕਿ CSS, CSSS ਤੇ CSCS ਕਾਡਰ ਦੇ ਗੁਰੱਪ A,B ਤੇ C ਦੀ Annual Performance Assessment Report (APAR) ਜਮ੍ਹਾਂ ਕਰਨ ਦੀ ਤਰੀਕ 31 ਦਸੰਬਰ 2021 ਤਕ ਅੱਗੇ ਵਧਾ ਦਿੱਤਾ ਹੈ। ਅਜਿਹਾ Covid Mahamari ਕਾਰਨ ਹੋਇਆ ਹੈ। ਆਦੇਸ਼ ਮੁਤਾਬਿਕ ਜੋ ਲੋਕ 28 ਫਰਵਰੀ 2021 ਨੂੰ ਰਿਟਾਇਰ ਹੋ ਚੁੱਕੇ ਹਨ ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ।

31 ਦਸੰਬਰ ਤਕ ਟਲਿਆ ਪ੍ਰੋਸੈੱਸ

ਰਿਪੋਰਟਿੰਗ ਅਫਸਰ ਨੂੰ 30 ਜੂਨ ਤਕ Self Appraisal ਜਮ੍ਹਾਂ ਕਰਨਾ ਹੁੰਦਾ ਹੈ। ਇਸ ਤੋਂ ਬਾਅਦ 31 ਦਸੰਬਰ ਤਕ ਇਹ ਅਪ੍ਰੇਜਲ ਦੀ ਪ੍ਰਕਿਰਿਆ ਪੂਰੀ ਕਰਨੀ ਹੈ। ਮੁਲਾਜ਼ਮਾਂ ਆਗੂਆਂ ਦੀ ਮੰਨੀਏ ਤਾਂ Lockdown ਦੌਰਾਨ ਦਫ਼ਤਰ 'ਚ ਰੋਟੇਸ਼ਨ ਸ਼ਿਫਟ ਚੱਲ ਰਹੀ ਹੈ। ਇਸ ਕਾਰਨ ਅਧਿਕਾਰੀ ਅਪ੍ਰੇਜਲ ਪ੍ਰਕਿਰਿਆ ਪੂਰੀ ਨਹੀਂ ਕਰ ਪਾਏ ਹਨ।

Posted By: Amita Verma