ਨਵੀਂ ਦਿੱਲੀ, ਪੀਟੀਆਈ : ਜ਼ਿਆਦਾਤਰ ਖ਼ਪਤਕਾਰ E-Commerce Companies ਦੁਆਰਾ ਦਿੱਤੀ ਭਾਰੀ ਛੋਟ ਦੇ ਹੱਕ ਵਿਚ ਹਨ। ਇਹ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ। ਸਰਵੇਖਣ ਵਿਚ ਦੇਸ਼ ਦੇ 394 ਜ਼ਿਲ੍ਹਿਆਂ ਵਿਚ 82,000 ਖ਼ਪਤਕਾਰਾਂ ਦੀ ਰਾਏ ਕਵਰ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 62 ਪ੍ਰਤੀਸ਼ਤ ਪੁਰਸ਼ ਸਨ ਅਤੇ ਬਾਕੀ ਔਰਤਾਂ ਸਨ।

Localcircles ਦਾ ਸਰਵੇਖਣ

ਇਹ ਸਰਵੇ Localcircles ਨੇ ਕੀਤਾ ਹੈ ਅਤੇ ਇਸ ਦੇ ਅਨੁਸਾਰ ਪਿਛਲੇ 12 ਮਹੀਨਿਆਂ ਵਿਚ ਦੇਸ਼ ਵਿਚ ਆਨਲਾਈਨ ਖਰੀਦਦਾਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। 49% ਗਾਹਕ ਆਨਲਾਈਨ ਖਰੀਦਦਾਰੀ ਕਰ ਰਹੇ ਹਨ।

ਖ਼ਪਤਕਾਰਾਂ ਨੂੰ ਪਸੰਦ ਹੈ ਆਨਲਾਈਨ ਖਰੀਦਦਾਰੀ

ਸਰਵੇਖਣ ਦੇ ਅਨੁਸਾਰ, ਵੱਡੀ ਗਿਣਤੀ ਵਿਚ ਖ਼ਪਤਕਾਰ ਅੱਜ ਇਸ ਚੈਨਲ ਨੂੰ ਖਰੀਦਦਾਰੀ ਲਈ ਵਰਤ ਰਹੇ ਹਨ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਖਰੀਦਦਾਰੀ ਕਰਨਾ ਸੌਖਾ ਹੈ ਅਤੇ ਖਰੀਦਾਰੀ ਕਰਨਾ ਸੁਰੱਖਿਅਤ ਵੀ ਹੈ। ਖ਼ਪਤਕਾਰਾਂ ਨੇ ਸਰਵੇਖਣ ਵਿਚ ਈ-ਕਾਮਰਸ ਕੰਪਨੀਆਂ ਦੀ ਵਿਕਰੀ 'ਤੇ ਵੀ ਵਿਚਾਰ ਸਾਂਝੇ ਕੀਤੇ। 72 ਪ੍ਰਤੀਸ਼ਤ ਖ਼ਪਤਕਾਰਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸਰਕਾਰ ਈ-ਕਾਮਰਸ ਪਲੇਟਫਾਰਮ ‘ਤੇ ਦਿੱਤੀ ਜਾਂਦੀ ਛੋਟ ਜਾਂ ਸੇਲ ਆਦਿ ‘ਤੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਏ ਜਾਂ ਦਖ਼ਲ ਦੇਵੇ। ਈ-ਕਾਮਰਸ ਕੰਪਨੀਆਂ ਦੁਆਰਾ ਮੁਕਾਬਲੇ ਵਾਲੀਆਂ ਕੀਮਤਾਂ ਹੀ ਦਿੱਤੀਆਂ ਜਾਂਦੀਆਂ ਹਨ।

2020 ਵਿਚ ਸੋਧ ਪ੍ਰਸਤਾਵ

ਸਰਵੇਖਣ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਸੇਲਜ਼ ਵਿਚ ਖਰੀਦਦਾਰੀ ਕਰਨਾ ਸਸਤਾ ਹੁੰਦਾ ਹੈ ਅਤੇ ਇਸ ਨਾਲ ਬੱਚਤ ਹੁੰਦੀ ਹੈ। ਅਜਿਹੇ ਮੁਸ਼ਕਲ ਸਮੇਂ ਵਿਚ ਇਹ ਬਹੁਤ ਮਹੱਤਵਪੂਰਨ ਹੈ। ਦਰਅਸਲ, ਸਰਕਾਰ ਨੇ ਉਪਭੋਗਤਾ ਸੁਰੱਖਿਆ (-ਕਾਮਰਸ) ਨਿਯਮ, 2020 ਵਿਚ ਸੋਧ ਦਾ ਪ੍ਰਸਤਾਵ ਦਿੱਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਤਬਦੀਲੀਆਂ ਆਨਲਾਈਨ ਸਾਈਟਾਂ ਦੀ ਛੋਟ ਜਾਂ ਸੇਲ ਨੂੰ ਰੋਕ ਸਕਦੀਆਂ ਹਨ।

Posted By: Ramandeep Kaur