ਨਈ ਦੁਨੀਆ, ਨਵੀਂ ਦਿੱਲੀ : ਕਰਮਚਾਰੀ ਸਟੇਟ ਬੀਮਾ ਨਿਗਮ (ਈਐੱਸਆਈਸੀ) ਨੇ ਵੀਰਵਾਰ ਨੂੰ ਇਕ ਬਹੁਤ ਮਹੱਤਵਪੂਰਨ ਫ਼ੈਸਲੇ ਦਾ ਐਲਾਨ ਕੀਤਾ। ESIC ਨੇ ਇਸ ਸਾਲ 24 ਮਾਰਚ ਤੋਂ 31 ਦਸੰਬਰ, 2020 ਦੌਰਾਨ ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਨੂੰ ਤਿੰਨ ਮਹੀਨਿਆਂ ਤਕ 50 ਫ਼ੀਸਦੀ ਔਸਤ ਆਮਦਨ ਦੇਣ ਲਈ ਨਿਯਮਾਂ 'ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਨਾਲ ਅਜਿਹੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ, ਜਿਨ੍ਹਾਂ ਦੀ ਨੌਕਰੀ ਕੋਵਿਡ-19 ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਚੱਲੀ ਗਈ। ESIC ਬੋਰਡ ਦੇ ਇਸ ਫ਼ੈਸਲੇ ਨਾਲ ਉਦਯੋਗਿਕ ਖੇਤਰ 'ਚ ਕੰਮ ਕਰਨ ਵਾਲੇ ਕਰੀਬ 40 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ESIC ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੰਗਠਨ ਨੇ ਅਟਲ ਬੀਮਾਯੁਕਤ ਵਿਅਕਤੀ ਕਲਿਆਣ ਯੋਜਨਾ ਦੇ ਅੰਤਰਗਤ ਯੋਗ ਸ਼ਰਤਾਂ ਅਤੇ ਬੇਰੁਜ਼ਗਾਰੀ ਨਾਲ ਜੁੜੇ ਲਾਭ 'ਚ ਵਾਧੇ ਨੂੰ ਲੈ ਕੇ ਨਿਯਮਾਂ 'ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।

ਸੰਗਠਨ ESIC Scheme ਦੇ ਅੰਤਰਗਤ ਕਵਰ ਕਰਮਚਾਰੀਆਂ ਨੂੰ ਬੇਰੁਜ਼ਗਾਰੀ ਨਾਲ ਜੁੜੇ ਲਾਭ ਦੇਣ ਲਈ ਅਟਲ ਬੀਮਾਯੁਕਤ ਵਿਅਕਤੀ ਕਲਿਆਣ ਯੋਜਨਾ ਲਾਗੂ ਕਰਦੀ ਹੈ।

ESIC ਦੇ ਮੈਂਬਰ ਬਣਨ ਦੇ 5 ਫਾਇਦੇ

1. ਬੀਮਾ ਸ਼ੁਦਾ ਵਿਅਕਤੀ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਦਿਨ ਤੋਂ ਪੂਰੀ ਡਾਕਟਰੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਿਨ ਤੋਂ ਉਨ੍ਹਾਂ ਦੀ ਇਸ਼ੋਰਐਂਸ ਨੌਕਰੀ ਸ਼ੁਰੂ ਹੋ ਜਾਂਦੀ ਹੈ। ਬੀਮਾ ਸ਼ੁਦਾ ਵਿਅਕਤੀ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਦੇ ਇਲਾਜ ਤੇ ਖਰਚ ਦੀ ਕੋਈ ਜ਼ਿਆਦਾਤਰ ਸੀਮਾ ਤੈਅ ਨਹੀਂ ਹੈ।

2. 1 ਸਾਲ 'ਚ ਜ਼ਿਆਦਾਤਰ 91 ਦਿਨਾਂ ਲਈ ਪ੍ਰਮਾਣਿਤ ਬਿਮਾਰੀ ਦੀ ਮਿਆਦ ਦੌਰਾਨ ਬੀਮਾ ਸ਼ੁਦਾ ਮੁਲਾਜ਼ਮ ਨੂੰ 70 ਫ਼ੀਸਦੀ ਦੀ ਦਰ ਤੋਂ ਨਕਦ ਮੁਆਵਜ਼ੇ ਦੇ ਰੂਪ 'ਚ ਦਿੱਤੇ ਜਾਣ ਦਾ ਪ੍ਰਬੰਧ ਹੈ।

3. ਗਰਭ ਵਿਵਸਥਾ ਲਈ 26 ਹਫ਼ਤੇ ਹੈ। ਇਸ ਨੂੰ ਕਿਸੇ ਮੈਡੀਕਲ ਸਲਾਹ 'ਤੇ ਇਕ ਮਹੀਨੇ ਦੀ ਮਿਆਦ ਲਈ ਹੋਰ ਵਧਾਇਆ ਜਾ ਸਕਦਾ ਹੈ ਤੇ ਇਸ ਦੌਰਾਨ ਪੂਰੀ ਸੈਲਰੀ ਵੀ ਦਿੱਤੀ ਜਾਵੇਗੀ।

4. ਮੁਲਾਜ਼ਮ ਦੇ ਬੀਮਾ ਸ਼ੁਦਾ ਰੋਜ਼ਗਾਰ 'ਚ ਪ੍ਰਵੇਸ਼ ਕਰਨ ਦੀ ਤਾਰੀਕ ਤੋਂ ਜਦੋਂ ਤਕ ਸਮਰੱਥਾ ਬਣੀ ਹੈ, ਉਦੋਂ ਤਕ 90 ਫੀਸਦੀ ਦੀ ਦਰ ਤੋਂ ਉਸ ਦੀ ਸੈਲਰੀ ਦਾ ਭੁਗਤਾਨ ਕੀਤਾ ਜਾਂਦਾ ਹੈ।

5. ਮ੍ਰਿਤਕ ਬੀਮਾ ਸ਼ੁਦਾ ਵਿਅਕਤੀ ਦੇ ਆਸ਼ਰਿਤਾਂ ਨੂੰ ਮਾਸਿਕ ਭੁਗਤਾਨ ਦੇ ਰੂਪ 'ਚ ਸੈਲਰੀ ਦੇ 90 ਫੀਸਦੀ ਦੀ ਦਰ ਤੋਂ ਭੁਗਤਾਨ ਕੀਤਾ ਜਾਂਦਾ ਹੈ ਪਰ ਇਸ 'ਚ ਇਹ ਦੇਖਿਆ ਜਾਂਦਾ ਹੈ ਕਿ ਕੀ ਮੁਲਾਜ਼ਮ ਦੀ ਮੌਤ ਆਨ ਡਿਊਟੀ ਆਈ ਜਾਂ ਕਿਸੇ ਸੱਟ ਦੇ ਚਲਦਿਆਂ ਜਾਂ ਸਰਕਾਰੀ ਖ਼ਤਰਿਆਂ ਕਾਰਨ ਮੌਤ ਹੋਈ।

Posted By: Amita Verma