ਨਵੀਂ ਦਿੱਲੀ : ਹਰ ਕਿਸੇ ਨੂੰ ਵਿੱਤੀ ਤੌਰ 'ਤੇ ਚੰਗੇ ਭਵਿੱਖ ਲਈ ਬੱਚਤ ਕਰਨੀ ਚਾਹੀਦੀ ਹੈ। ਬਾਜ਼ਾਰ 'ਚ ਬਹੁਤ ਸਾਰੀਆਂ ਆਪਸ਼ਨ ਹਨ ਜਿਨ੍ਹਾਂ ਵਿਚ ਸੇਵਿੰਗ ਕਰ ਕੇ ਤੁਸੀਂ ਪੈਸਿਆਂ ਨੂੰ ਇਕ ਢੁਕਵੀਂ ਗ੍ਰੋਥ ਦੇ ਸਕਦੇ ਹੋ। ਨਿਵੇਸ਼ ਕਰਦੇ ਸਮੇਂ ਇਹ ਦੇਖਣਾ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਸੁਰੱਖਿਅਤ ਥਾਵਾਂ 'ਤੇ ਨਿਵੇਸ਼ ਕਰਨਾ ਹੈ ਜਾਂ ਫਿਰ ਰਿਸਕ ਲੈ ਕੇ ਆਪਣੇ ਵਿਚ ਜ਼ਿਆਦਾ ਗ੍ਰੋਥ ਲਈ ਨਿਵੇਸ਼ ਆਪਸ਼ਨ ਦੀ ਤਲਾਸ਼ ਕਰ ਰਹੇ ਹੋ। ਜੇਕਰ ਤੁਸੀਂ ਨਿਵੇਸ਼ ਦੀ ਪਲਾਨਿੰਗ ਕਰ ਰਹੇ ਹੋ ਅਤੇ ਸੁਰੱਖਿਅਤ ਨਿਵੇਸ਼ ਬਦਲ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ 5 ਅਜਿਹੇ ਨਿਵੇਸ਼ ਬਦਲਾਂ ਬਾਰੇ ਦੱਸ ਰਹੇ ਹਾਂ ਜਿੱਥੇ ਪੈਸਾ ਸਭ ਤੋਂ ਵੱਧ ਸੁਰੱਖਿਅਤ ਰਹੇਗਾ ਅਤੇ ਪੈਸਿਆਂ ਨੂੰ ਗ੍ਰੋਥ ਵੀ ਮਿਲੇਗੀ।

1. ਫਿਕਸਡ ਡਿਪਾਜ਼ਿਟ (FD) : ਫਿਕਸਡ ਡਿਪਾਜ਼ਿਟ ਨਿਵੇਸ਼ ਦੀ ਸੁਰੱਖਿਅਤ ਆਪਸ਼ਨ ਹੈ ਜਿਸ ਵਿਚ ਸੇਵਿੰਗ ਅਕਾਉਂਟ ਦੇ ਮੁਕਾਬਲੇ ਜ਼ਿਆਦਾ ਵਿਆਜ ਦਰ ਦੀ ਪੇਸ਼ਕਸ਼ ਹੁੰਦੀ ਹੈ। ਇਨ੍ਹਾਂ ਖਾਤਿਆਂ ਨੂੰ ਇਕ ਤੈਅ ਮਿਆਦ ਲਈ ਸ਼ੁਰੂ ਕੀਤਾ ਜਾਂਦਾ ਹੈ। ਐੱਫਡੀ 'ਤੇ ਵਿਆਜ ਦਰਾਂ ਸਾਧਨ ਦੇ ਕਾਰਜਕਾਲ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਅਂ ਹਨ। ਕਮਰਸ਼ੀਅਲ ਛੋਟੇ ਫਾਈਨਾਂਸ਼ਿਅਲ ਬੈਂਕ, ਪੋਸਟ ਆਫਿਸ, ਅਤੇ ਨਾਨ ਬੈਂਕਿੰਗ ਫਾਇਨਾਂਸ ਕੰਪਨੀਆਂ 'ਚ ਐੱਫਡੀ ਸ਼ੁਰੂ ਕੀਤੀ ਜਾ ਸਕਦੀ ਹੈ।

2. ਆਵਰਤੀ ਜਮ੍ਹਾਂ (RD) : ਆਰਡੀ ਇਕ ਅਜਿਹਾ ਸੇਵਿੰਗ ਆਪਸ਼ਨ ਹੈ ਜਿਸ ਵਿਚ ਹਰ ਮਹੀਨੇ ਇਕ ਤੈਅ ਰਕਮ ਸੇਵ ਕੀਤੀ ਜਾਂਦੀ ਹੈ, ਉਸ 'ਤੇ ਵਿਆਜ ਮਿਲਦਾ ਹੈ। ਦੇਸ਼ ਭਰ ਦੇ ਸਾਰੇ ਪ੍ਰਮੁੱਖ ਵਿੱਤੀ ਸੰਸਥਾਨ ਆਰਡੀ ਅਕਾਊਂਟ ਖੋਲ੍ਹਣ ਦੀ ਸਹੂਲਤ ਦਿੰਦੇ ਹਨ।

3. ਪਬਲਿਕ ਪ੍ਰੋਵੀਡੈਂਟ ਫੰਡ (PPF) : ਪਬਲਿਕ ਪ੍ਰੋਵੀਡੈਂਟ ਫੰਡ ਜਾਂ ਪੀਪੀਐੱਫ ਅਕਾਊਂਟ ਸੇਵਾਮੁਕਤੀ ਲਈ ਸ਼ੁਰੂ ਕੀਤਾ ਜਾਂਦਾ ਹੈ। ਇਸ 'ਤੇ ਵਿਆਜ ਦਰ ਤਿਮਾਹੀ ਆਧਾਰ 'ਤੇ ਕੇਂਦਰ ਸਰਕਾਰ ਵਲੋਂ ਨਿਰਧਾਰਤ ਕੀਤੀ ਜਾਂਦੀ ਹੈ। ਮੌਜੂਦ ਸਮੇਂ 8 ਫ਼ੀਸਦੀ ਦੀ ਸਾਲਾਨਾ ਵਿਆਜ ਦਰ ਹੈ। ਵਿਆਜ ਦੀ ਗਣਨਾ ਮਹੀਨੇ ਦੇ 5ਵੇਂ ਦਿਨ ਅਤੇ ਅੰਤ ਵਿਚਕਾਰ ਘਟੋ-ਘਟ ਬਾਕੀ ਰਕਮ 'ਤੇ ਕੀਤੀ ਜਾਂਦੀ ਹੈ ਅਤੇ ਹਰ ਸਾਲ 31 ਮਾਰਚ ਨੂੰ ਭੁਗਤਾਨ ਹੁੰਦਾ ਹੈ। EPF ਤੇ PPF ਬਾਰੇ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ...

4. ਮੰਥਲੀ ਇਨਕਮ ਸਕੀਮ (MIS) : ਵਰਤਮਾਨ ਤਿਮਾਹੀ ਲਈ ਐੱਮਆਈਐੱਸ ਅਕਾਊਂਟ 'ਚ 7.7 ਫ਼ੀਸਦੀ ਦੀ ਵਿਆਜ ਦਰ ਮਿਲ ਰਹੀ ਹੈ। ਇਸ ਸਕੀਮ ਦੀ ਮੈਚਿਓਰਟੀ 5 ਸਾਲਾਂ 'ਚ ਪੂਰੀ ਹੁੰਦੀ ਹੈ। ਇਸ ਅਕਾਊਂਟ 'ਚ ਵਧ ਤੋਂ ਵਧ ਸਾਢੇ ਚਾਰ ਲੱਖ ਰੁਪਏ ਅਤੇ ਜੁਆਇੰਟ ਅਕਾਊਂਟ 'ਚ 9 ਲੱਖ ਰੁਪਏ ਤਕ ਜਮ੍ਹਾਂ ਕੀਤੇ ਜਾ ਸਕਦੇ ਹਨ।

5. ਨੈਸ਼ਨਲ ਪੈਨਸ਼ਨ ਸਿਸਟਮ (NPS) : ਐੱਨਪੀਐੱਸ ਸਰਕਾਰ ਵਲੋਂ ਸਪਾਂਸਰ ਰਿਟਾਇਰਮੈਂਟ ਪਲਾਨਿੰਗ ਸਕੀਮ ਹੈ ਜਿਸ ਨੂੰ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਜ਼ਰੀਏ ਰੈਗੂਲੇਟ ਕੀਤਾ ਜਾਂਦਾ ਹੈ। ਇਸ ਸਕੀਮ 'ਚ ਨੌਕਰੀ ਦੌਰਾਨ ਸੇਵਿੰਗ ਕੀਤੀ ਜਾਂਦੀ ਹੈ ਅਤੇ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਜ਼ਰੀਏ ਪੈਸਾ ਮਿਲਦਾ ਹੈ।

Posted By: Seema Anand