ਦੇਹਰਾਦੂਨ : ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਰੁੜਕੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ 'ਚ ਤਾਇਨਾਤ ਪ੍ਰੋ। ਪ੍ਰਦੀਪ ਗਰਗ ਨੂੰ ਉੱਤਰਾਖੰਡ ਟੈਕਨੀਕਲ ਯੂਨੀਵਰਸਿਟੀ 'ਚ ਕੁਲਪਤੀ ਦੇ ਅਹੁਦੇ 'ਤੇ ਰਹਿੰਦੇ ਹੋਏ ਸੂਚਨਾ ਲੁਕਾਉਣ ਦਾ ਦੋਸ਼ੀ ਪਾਇਆ ਗਿਆ ਹੈ। ਇਸ 'ਤੇ ਮੁੱਖ ਸੂਚਨਾ ਕਮਿਸ਼ਨਰ ਸ਼ਤਰੂਘਨ ਸਿੰਘ ਨੇ ਪ੍ਰੋ. ਗਰਗ 'ਤੇ 25 ਹਜ਼ਾਰ ਰੁਪਏ ਦਾ ਵੱਧ ਤੋਂ ਵੱਧ ਜੁਰਮਾਨਾ ਲਗਾਇਆ।

ਸੂਚਨਾ ਦੇ ਅਧਿਕਾਰ (ਆਰਟੀਆਈ) ਐਕਟ ਦਾ ਇਹ ਮਾਮਲਾ ਨਹਿਰੂ ਕਾਲੋਨੀ ਵਾਸੀ ਅਵਧੇਸ਼ ਨੌਟੀਆਲ ਨਾਲ ਸਬੰਧਤ ਹੈ। ਉਹ 2007 ਤੋਂ 2015 ਵਿਚਾਲੇ ਉੱਤਰਾਖੰਡ ਟੈਕਨੀਕਲ ਯੂਨੀਵਰਸਿਟੀ 'ਚ ਤਾਇਨਾਤ ਰਹੇ। ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਉਹ ਉਪ ਪ੍ਰੀਖਿਆ ਕੰਟਰੋਲਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ ਤੇ ਉਨ੍ਹਾਂ ਦੀ ਤਾਇਨਾਤੀ ਮਿਥੀ ਤਨਖਾਹ 'ਤੇ ਕੀਤੀ ਗਈ ਸੀ। ਹਾਲਾਂਕਿ ਇਸੇ ਵਿਚਾਲੇ ਉਨ੍ਹਾਂ ਦੀ ਥਾਂ ਡੈਪੂਟੇਸ਼ਨ 'ਤੇ ਗੋਵਿੰਦ ਸਿੰਘ ਬਿਸ਼ਟ ਨੂੰ ਤਾਇਨਾਤ ਕਰ ਦਿੱਤਾ ਗਿਆ। ਅਵਧੇਸ਼ ਨੌਟੀਆਲ ਨੂੰ ਕਿਸੇ ਕਮੀ ਕਾਰਨ ਇਹ ਕਹਿ ਕੇ ਹਟਾਇਆ ਗਿਆ ਕਿ ਉਹ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਾਰਜ ਤੋਂ ਮੁਕਤ ਕੀਤਾ ਜਾਂਦਾ ਹੈ। ਜਦਕਿ ਉਸ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਦੇ ਰੈਗੂਲਾਈਜੇਸ਼ਨ ਦੀ ਕਾਰਵਾਈ ਚੱਲ ਰਹੀ ਸੀ। ਹਾਲਾਂਕਿ ਬਾਅਦ 'ਚ ਰੈਗੂਲਾਈਜੇਸ਼ਨ ਨੂੰ ਲੈ ਕੇ ਰਾਜਪਾਲ ਤੇ ਮੁੱਖ ਸਕੱਤਰ ਨੇ ਵੀ ਨਿਰਦੇਸ਼ ਜਾਰੀ ਕਰ ਦਿੱਤੇ। ਇਸੇ ਲੜੀ 'ਚ ਅਵਧੇਸ਼ ਨੌਟਿਆਲ ਨੇ ਆਰਟੀਆਈ 'ਚ ਜਾਣਕਾਰੀ ਮੰਗੀ ਸੀ। ਤੈਅ ਸਮੇਂ 'ਤੇ ਯੋਗ ਜਾਣਕਾਰੀ ਨਾ ਮਿਲਣ 'ਤੇ ਅਵਧੇਸ਼ ਨੇ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।

ਮਾਮਲੇ ਦੀ ਸੁਣਵਾਈ ਕਰਦੇ ਹੋਏ ਮੁੱਖ ਸੂਚਨਾ ਕਮਿਸ਼ਨਰ ਸ਼ਤਰੂਘਨ ਸਿੰਘ ਨੇ ਤੱਤਕਾਲੀਨ ਕੁਲਪਤੀ ਪ੍ਰੋ .ਪ੍ਰਦੀਪ ਗਰਗ ਨੂੰ ਸਮਾਨ ਅਹੁਦੇ 'ਤੇ ਲੋਕ ਸੂਚਨਾ ਅਧਿਕਾਰੀ ਬਣਾਉਂਦੇ ਹੋਏ ਸੂਚਨਾ ਦੇਣ ਨੂੰ ਕਿਹਾ। ਯੂਨੀਵਰਸਿਟੀ ਦੇ ਲੋਕ ਸੂਚਨਾ ਅਧਿਕਾਰੀ ਨੇ ਵੀ ਐਕਟ ਤਹਿਤ ਸੂਚਨਾ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। ਸੁਣਵਾਈ 'ਚ ਸਪੱਸ਼ਟ ਹੋਇਆ ਕਿ ਇਕ ਬਿੰਦੂ ਨਾਲ ਸਬੰਧਤ ਜਵਾਬ ਦੀ ਫਾਈਲ ਜਾਂ ਤਾਂ ਕੁਲਪਤੀ ਕੋਲ ਸੀ ਜਾਂ ਉਨ੍ਹਾਂ ਨੂੰ ਉਸ ਦੇ ਬਾਰੇ ਪਤਾ ਸੀ, ਜਦਕਿ ਪ੍ਰੋ ਗਰਗ ਨੇ ਉਸ 'ਤੇ ਕੋਈ ਜਵਾਬ ਨਹੀਂ ਦਿੱਤਾ। ਉਹ ਜਦੋਂ ਆਈਆਈਟੀ ਰੁੜਕੀ ਲਈ ਰਿਲੀਵ ਹੋ ਗਏ, ਉਦੋਂ ਜਾ ਕੇ ਫਾਈਲ ਮਿਲ ਪਾਈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਮਿਸ਼ਨ ਨੇ ਉਨ੍ਹਾਂ 'ਤੇ ਵੱਧ ਤੋਂ ਵੱਧ ਜੁਰਮਾਨਾ ਲਗਾ ਦਿੱਤਾ। ਹੁਕਮ ਦਿੱਤੇ ਗਏ ਕਿ ਜੁਰਮਾਨੇ ਦੀ ਰਾਸ਼ੀ ਦੀ ਵਸੂਲੀ ਉਨ੍ਹਾਂ ਦੇ ਜੂਨ, ਜੁਲਾਈ ਤੇ ਅਗਸਤ ਮਹੀਨੇ ਦੀ ਤਨਖਾਹ ਤੋਂ ਲੜੀਵਾਰ ਅੱਠ, ਅੱਠ ਤੇ ਨੌਂ ਹਜ਼ਾਰ ਰੁਪਏ ਦੇ ਹਿਸਾਬ ਨਾਲ ਕੱਟ ਲਈ ਜਾਵੇ। ਵਸੂਲੀ ਦੀ ਜ਼ਿੰਮੇਵਾਰੀ ਆਈਆਈਟੀ ਰੁੜਕੀ ਦੇ ਨਿਰਦੇਸ਼ਕ ਨੂੰ ਦਿੱਤੀ ਗਈ ਹੈ।