ਨਵੀਂ ਦਿੱਲੀ, ਬਿਜਨੈੱਸ ਡੈਸਕ : Akshaya Tritiya 2021 'ਤੇ Gold ਖਰੀਦਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਹਾਲਾਂਕਿ ਸਸਤਾ Gold ਖਰੀਦਣ ਦਾ ਮੌਕਾ ਇਸ ਤੋਂ ਦੋ ਦਿਨ ਬਾਅਦ ਆਵੇਗਾ। ਜੇਕਰ ਤੁਸੀਂ ਸਾਵਰੇਨ ਗੋਲਡ ਬਾਂਡ sovereign gold bond ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਮੌਕਾ ਆਉਣ ਵਾਲਾ ਹੈ। ਕਾਰੋਬਾਰੀ ਸਾਲ 2021-22 ਲਈ ਸਾਵਰੇਨ ਗੋਲਡ ਬਾਂਡ ਦੀ ਪਹਿਲੀ ਵਿਕਰੀ 17 ਮਈ ਸੋਮਵਾਰ ਨੂੰ ਸ਼ੁਰੂ ਹੋਵੇਗੀ। ਇਹ ਵਿਕਰੀ ਅਗਲੇ 5 ਦਿਨਾਂ ਤਕ ਖੁੱਲ੍ਹੀ ਰਹੇਗੀ। ਰਿਜ਼ਰਵ ਬੈਂਕ ਆਫ ਇੰਡੀਆ RBI ਦੁਆਰਾ ਜਾਰੀ ਕੀਤੇ ਜਾਣ ਵਾਲੇ ਬਾਂਡ ਦੀ ਇਸ ਸਕੀਮ 'ਚ ਬੈਂਕਾਂ ਰਾਹੀਂ ਵੀ ਨਿਵੇਸ਼ ਕੀਤਾ ਜਾ ਸਕੇਗਾ।


Gold 'ਤੇ ਚੰਗਾ ਫੋਕਸ


ਜਾਣਕਾਰਾਂ ਦੀ ਮੰਨੀਏ ਤਾਂ ਇਸ ਵਾਰ Gold 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। Motilal oswal ਦੀ ਰਿਪੋਰਟ ਮੁਤਾਬਕ Akshaya Tritiya 'ਤੇ ਘੱਟ ਹੀ ਅਜਿਹਾ ਹੋਇਆ ਹੈ ਜਦੋਂ Gold ਦੀਆਂ ਕੀਮਤਾਂ ਹੇਠਾਂ ਹੋ ਗਈਆਂ ਹਨ। ਇਸ 'ਚ ਜ਼ਿਆਦਾਤਰ ਤੇਜ਼ੀ ਹੀ ਦੇਖੀ ਗਈ ਹੈ। ਰਿਸਰਚ ਫਰਮ ਮੁਤਾਬਕ ਤਿਉਹਾਰ 'ਤੇ Gold ਦਾ ਟ੍ਰੇਂਡ ਚੰਗਾ ਬਣਿਆ ਰਹੇਗਾ। ਇਹ 1 ਤੋਂ ਸਵਾ ਸਾਲ 'ਚ 56500 ਦਾ ਪੱਧਰ ਛੋਹ ਸਕਦਾ ਹੈ। ਹਾਲੇ ਇਸ ਨੂੰ 50 ਹਜ਼ਾਰ ਦੇ ਟਾਰਗੇਟ 'ਤੇ ਖਰੀਦਿਆ ਜਾ ਸਕਦਾ ਹੈ। Comex ਤੇ Gold buying ਘੱਟ ਟਾਈਮ ਲਈ ਕੀਤੀ ਜਾ ਸਕਦੀ ਹੈ।


Lockdown 'ਚ ਕਿਵੇਂ ਖਰੀਦੀਏ Gold


Gold ਆਨਲਾਈਨ ਉਪਲਬਧ ਹੈ। ਸਾਰੇ ਨਾਮਵਰ ਗ੍ਰਾਂਡ MMTC, Tanishq ਤੇ ਦੂਜੀਆਂ ਕੰਪਨੀਆਂ Gold ਨੂੰ ਆਨਲਾਈਨ ਬੇਚ ਰਹੀਆਂ ਹਨ। Phonepe ਰਾਹੀਂ ਵੀ ਇਸ ਨੂੰ ਖਰੀਦਿਆ ਜਾ ਸਕਦਾ ਹੈ।


6 ਕਿਸ਼ਤਾਂ 'ਚ ਵਿਕੇਗਾ ਇਹ ਬਾਂਡ


ਸੂਚਨਾ ਮੁਤਾਬਕ sovereign gold bond ਮਈ ਤੋਂ ਲੈ ਕੇ ਸਤੰਬਰ 'ਚ 6 ਕਿਸ਼ਤਾਂ 'ਚ ਜਾਰੀ ਕੀਤੇ ਜਾਣਗੇ। 2021-22 ਦੀ ਪਹਿਲੀ ਕਿਸ਼ਤ ਤਹਿਤ 17 ਤੋਂ 21 ਮਈ 'ਚ ਖਰੀਦ ਕੀਤੀ ਜਾ ਸਕੇਗੀ।

ਪਹਿਲੀ ਕਿਸ਼ਤ ਲਈ ਬਾਂਡ 25 ਮਈ ਨੂੰ ਜਾਰੀ ਕੀਤੀ ਜਾਵੇਗੀ।


ਕਿਥੋਂ ਖਰੀਦ ਸਕੋਗੇ ਬਾਂਡ


ਇਹ ਬਾਂਡ ਸਾਰੇ ਬੈਂਕਾਂ, ਸਟਾਕ ਹੋਲਡਿੰਗ ਕਾਪੋਰੇਸ਼ਨ ਆਫ ਇੰਡੀਆ ਲਿਮਟਿਡ ਨਾਮਿਤ ਡਾਕਘਰਾਂ ਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ਼ਾਂ. ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਤੇ ਬੰਬੇ ਸਟਾਕ ਐਕਸਚੇਂਜ ਲਿਮਟਿਡ 'ਤੇ ਵੇਚੇ ਜਾਣਗੇ। ਸਮਾਲ ਫਾਇਨੈਂਸ ਬੈਂਕ ਤੇ ਪੈਮੇਂਟ ਬੈਂਕਾਂ ਨੂੰ ਸਾਵਰੇਨ ਗੋਲਡ ਬਾਂਡ ਵੇਚਣ ਦੀ ਇਜ਼ਾਜਤ ਨਹੀਂ ਪਵੇਗੀ। ਭਾਰਤ ਸਰਕਾਰ ਵੱਲੋਂ ਇਹ ਬਾਂਡ ਰਿਜ਼ਰਵ ਬੈਂਕ Reserve Bank of India ਦੁਆਰਾ ਜਾਰੀ ਕੀਤੇ ਜਾਣਗੇ।


ਬਾਂਡ ਦੀ ਕਿੰਨੀ ਕੀਮਤ


ਵਿੱਤ ਮੰਤਰਾਲੇ ਨੇ ਦੱਸਿਆ ਕਿ sovereign gold bond ਦਾ ਰੇਟ ਨਿਵੇਸ਼ ਦੀ ਮਿਆਦ ਤੋਂ ਪਹਿਲਾਂ ਹਫ਼ਤੇ ਦੇ ਆਖਰੀ ਤਿੰਨ ਕਾਰੋਬਾਰੀ ਦਿਵਸ ਦੌਰਾਨ 999 ਸ਼ੁੱਧਤਾ ਵਾਲੇ ਸੋਨੇ ਦਾ ਔਸਤ ਭਾਅ ਹੋਵੇਗਾ। ਬਾਂਡ ਖਰੀਦਣ ਲਈ ਆਨਲਾਈਨ ਜਾਂ ਡਿਜੀਟਲ ਤਰੀਕੇ ਨਾਲ ਪੇਮੈਂਟ ਕਰਨ ਵਾਲਿਆਂ ਨੂੰ ਬਾਂਡ ਦੇ ਰੇਟ 'ਚ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ।

Posted By: Ravneet Kaur