ਬਿਜਨੈਸ ਡੈਸਕ, ਨਵੀਂ ਦਿੱਲੀ : PM Kisan Samman Nidhi Yojana ਦੀ ਸ਼ੁਰੂਆਤ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਕੀਤੀ ਗਈ ਸੀ। ਹਾਲਾਂਕਿ ਲਾਕਡਾਊਨ ਦੇ ਇਸ ਸਮੇਂ ਵਿਚ ਦੇਸ਼ ਗਰੀਬ ਅਤੇ ਆਰਥਕ ਰੂਪ ਵਿਚ ਕਮਜ਼ੋਰ ਕਿਸਾਨਾਂ ਲਈ ਇਹ ਯੋਜਨਾ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਰਕਮ ਮਿਲਦੀ ਹੈ। ਸਰਕਾਰ ਤਿੰਨ ਵਾਰ ਕਿਸ਼ਤਾਂ ਵਿਚ ਇਹ ਰਕਮ ਕਿਸਾਨਾਂ ਨੂੰ ਭੇਜਦੀ ਹੈ। ਵਿੱਤੀ ਵਰ੍ਹੇ 2020-21 ਦੀ ਪਹਿਲੀ ਕਿਸ਼ਤ ਸਰਕਾਰ ਨੇ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਹੈ। ਹਾਲਾਂਕਿ ਜੇ ਤੁਸੀਂ ਪੀਐੱਮ ਕਿਸਾਨ ਯੋਜਨਾ ਵਿਚ ਰਜਿਸਟਰਡ ਹੋ ਅਤੇ ਤੁਹਾਡੇ ਖਾਤੇ ਵਿਚ ਹੁਣ ਤਕ ਰਕਮ ਨਹੀਂ ਆਈ ਤਾਂ ਇਸ ਦਾ ਇਕ ਕਾਰਨ ਪੀਐੱਮ ਕਿਸਾਨ ਰਜਿਸਟਰ ਵਿਚ ਦਰਜ ਤੁਹਾਡੇ ਨਾਂ ਅਤੇ ਆਧਾਰ ਕਾਰਡ ਵਿਚ ਦਰਜ ਨਾਂ ਵਿਚ ਫਰਕ ਹੋ ਸਕਦਾ ਹੈ।

ਤੁਸੀਂ ਕੁਝ ਸਟੈਪਸ ਅਪਨਾ ਕੇ ਕਿਸ ਤਰ੍ਹਾਂ ਪੀਐੱਮ ਕਿਸਾਨ ਵਿਚ ਦਰਜ ਨਾਂ ਨੂੰ ਸਹੀ ਕਰ ਸਕਦੇ ਹੋ, ਆਓ ਜਾਣਦੇ ਹਾਂ..

1. ਸਭ ਤੋਂ ਪਹਿਲਾਂ PM Kisan ਦੀ ਵੈੱਬਸਾਈਟ 'ਤੇ ਲਾਗ ਆਨ ਕਰੋ।

2. ਹੁਣ 'Farmers Corner' ਟੈਬ 'ਤੇ ਜਾਓ।

3. ਇਥੇ ਡਰਾਪ ਡਾਊੁਨ ਲਿਸਟ ਵਿਚੋਂ ਤੁਸੀਂ 'Aadhaar Failure Record' 'ਤੇ ਕਲਿੱਕ ਕਰੋ।

4. ਨਵੇਂ ਪੇਜ਼ 'ਤੇ ਤੁਹਾਨੂੰ ਆਧਾਰ ਨੰਬਰ ਦੇ ਨਾਲ ਕੈਪਚਾ ਕੋਡ ਪਾ ਕੇ ਅੱਗ ਵੱਧਣਾ ਹੋਵੇਗਾ।

5. ਹੁਣ ਐਡਿਟ ਦੀ ਆਪਸ਼ਨ ਆਏਗੀ।

6. ਹੁਣ ਤੁਸੀਂ ਆਧਾਰ ਕਾਰਡ ਵਿਚ ਦਰਜ ਨਾਂ ਮੁਤਾਬਕ ਆਪਣਾ ਨਾਂ ਪੀਐੱਮ ਦੇ ਰਿਕਾਰਡ ਵਿਚ ਸੁਧਾਰ ਕਰਵਾ ਸਕਦੇ ਹੋ।

ਹਾਲਾਂਕਿ ਤੁਸੀਂ ਚਾਹੋ ਤਾਂ PM Kisan Samman Nidhi App ਜ਼ਰੀਏ ਵੀ ਪੀਐੱਮ ਕਿਸਾਨ ਰਿਕਾਰਡ ਵਿਚ ਸੁਧਾਰ ਕਰਵਾ ਸਕਦੇ ਹੋ। ਇਸ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਨੂੰ ਐਨਆਈਸੀ ਨੇ ਡਿਵੈਲਪ ਕੀਤਾ ਹੈ। ਇਸ ਐਪ ਜ਼ਰੀਏ ਪੀਐੈੱਮ ਕਿਸਾਨ ਯੋਜਨਾ ਲਈ ਪੰਜੀਕਰਨ ਕਰਾ ਸਕਦੇ ਹੋ। ਇਸ ਤੋਂ ਇਲਾਵਾ ਇਹ ਵੀ ਦੇਖ ਸਕਦੇ ਹੋ ਕਿ ਸਰਕਾਰ ਨੇ ਆਪਣੇ ਖਾਤੇ ਵਿਚ ਪੀਐੱਮ ਕਿਸਾਨ ਯੋਜਨਾ ਦੀ ਕਿਸ਼ਤ ਪਾਈ ਹੈ ਜਾਂ ਨਹੀਂ।

Posted By: Tejinder Thind