ਜੇਐੱਨਐੱਨ, ਨਵੀਂ ਦਿੱਲੀ : What is Locust Attack : ਉੱਡਣ ਵਾਲੇ ਕੀਟਾਂ 'ਚ ਪਰਿਪੱਕ ਹੋਣ ਤੋਂ ਪਹਿਲਾਂ ਟਿੱਡੀਆਂ ਕਈ ਪੜਾਵਾਂ 'ਚੋਂ ਲੰਘਦੀਆਂ ਹਨ। ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਬਿੰਦੂ 'ਤੇ ਜੇਕਰ ਅਨੁਕੂਲ ਹਾਲਾਤ ਹੋਣ ਤਾਂ ਉਹ ਝੁੰਡ 'ਚ ਬਦਲ ਸਕਦੀਆਂ ਹਨ। ਉਨ੍ਹਾਂ ਦੇ ਵਿਹਾਰ ਤੇ ਸਰੀਰਕ ਲੱਛਣਾਂ 'ਚ ਪਰਿਵਰਤਨ ਦੇ ਬਾਵਜੂਦ ਉਹ ਜ਼ਿੰਦਾ ਰਹਿ ਸਕਦੀਆਂ ਹਨ ਜਾਂ ਫਿਰ ਉਲਟੀਆਂ ਵੀ ਹੋ ਸਕਦੀਆਂ ਹਨ। ਆਓ, ਇਨ੍ਹਾਂ ਦੇ ਜੀਵਨ ਚੱਕਰ 'ਤੇ ਇਕ ਝਾਤ ਮਾਰਦੇ ਹਾਂ...

ਇਹ ਹੈ ਟਿੱਡੀ ਦਲ ਦੀ ਖਾਸੀਅਤ

 • ਮਾਹਿਰਾਂ ਅਨੁਸਾਰ ਟਿੱਡੀ ਕੀਟ ਦਾ ਅਕਾਰ 2 ਤੋਂ 2.5 ਇੰਚ ਦਾ ਹੁੰਦਾ ਹੈ।
 • ਟਿੱਡੀ ਦਲ ਦਾ ਝੁੰਡ ਇਕ ਦਿਨ ਵਿਚ 200 ਕਿੱਲੋਮੀਟਰ ਦਾ ਰਸਤਾ ਤੈਅ ਕਰ ਸਕਦਾ ਹੈ।
 • ਟਿੱਡੀ ਆਪਣੇ ਭਾਰ ਨਾਲੋਂ ਜ਼ਿਆਦਾ ਭੋਜਨ ਖਾਂਦੀ ਹੈ।
 • ਇਹ 15 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਣ ਦੀ ਸਮਰੱਥਾ ਰੱਖਦੀ ਹੈ।
 • ਇਹ ਲੱਖਾਂ ਕਰੋੜਾਂ ਦੀ ਗਿਣਤੀ 'ਚ ਝੁੰਡ ਦੇ ਰੂਪ 'ਚ 3 ਤੋਂ 5 ਕਿੱਲੋਮੀਟਰ ਇਕੱਠੀਆਂ ਉੱਡਦੀਆਂ ਹਨ।

ਇਕ ਦਿਨ ਵਿਚ ਕਈ ਮੀਲਾਂ ਦਾ ਸਫ਼ਰ

ਝੁੰਡ 'ਚ ਇਹ ਇਕ ਦਿਨ 'ਚ 81 ਮੀਲ ਜਾਂ ਇਸ ਤੋਂ ਵੀ ਜ਼ਿਆਦਾ ਦੀ ਦੂਰੀ ਤੈਅ ਕਰ ਸਕਦੀਆਂ ਹਨ। 1954 'ਚ ਇਕ ਝੁੰਡ ਨੇ ਉੱਤਰੀ-ਪੱਛਮੀ ਅਫ਼ਰੀਕਾ ਤੋਂ ਬ੍ਰਿਟੇਨ ਤਕ ਉਡਾਣ ਭਰੀ। ਉੱਥੇ ਹੀ 1988 'ਚ ਪੱਛਮੀ ਅਫ਼ਰੀਕਾ ਤੋਂ ਕੈਬੋਨੀਅਨ ਤਕ ਦਾ ਸਫ਼ਰ ਤੈਅ ਕੀਤਾ। ਇਸ ਦੌਰਾਨ ਉਹ ਮਹਿਜ਼ 10 ਦਿਨਾਂ 'ਚ 3100 ਮੀਲ ਤਕ ਪਹੁੰਚ ਗਿਆ।

ਇੰਝ ਪੈਦਾ ਹੁੰਦੀਆਂ ਹਨ ਟਿੱਡੀਆਂ

ਟਿੱਡੀਆਂ ਦੇ ਵੱਡੀ ਗਿਣਤੀ 'ਚ ਪੈਦਾ ਹੋਣ ਦਾ ਮੁੱਖ ਕਾਰਨ ਆਲਮੀ ਤਾਪ 'ਚ ਵਾਧੇ ਕਾਰਨ ਮੌਸਮ 'ਚ ਆ ਰਿਹਾ ਬਦਲਾਅ ਹੈ। ਮਾਹਿਰਾਂ ਨੇ ਦੱਸਿਆ ਕਿ ਇਕ ਮਾਦਾ ਟਿੱਡੀ ਤਿੰਨ ਵਾਰ ਤਕ ਅੰਡੇ ਦੇ ਸਕਦੀ ਹੈ ਤੇ ਕਈ ਇਕ ਵਾਰ 'ਚ 95-158 ਅੰਡੇ ਦੇ ਸਕਦੀਆਂ ਹਨ। ਟਿੱਡੀਆਂ ਦੇ ਇਕ ਵਰਗ ਮੀਟਰ 'ਚ ਇਕ ਹਜ਼ਾਰ ਅੰਡੇ ਹੋ ਸਕਦੇ ਹਨ। ਇਨ੍ਹਾਂ ਦਾ ਜੀਵਨ ਕਾਲ 3-5 ਮਹੀਨਿਆਂ ਦਾ ਹੁੰਦਾ ਹੈ। ਨਰ ਟਿੱਡੀ ਦਾ ਅਕਾਰ 60-75 ਐੱਮਐੱਮ ਤੇ ਮਾਦਾ ਦਾ 70-90 ਐੱਮਐੱਮ ਤਕ ਹੋ ਸਕਦਾ ਹੈ।

ਟਿੱਡੀਆਂ ਨੂੰ ਭਜਾਉਣ ਦੇ ਉਪਾਅ

ਟਿੱਡੀਆਂ ਨੂੰ ਭਜਾਉਣ ਦੇ ਰਵਾਇਤੀ ਉਪਾਵਾਂ 'ਚ ਥਾਲੀ ਵਜਾਉਣਾ, ਖੇਤਾਂ 'ਚ ਧੂੰਆਂ ਕਰਨਾ ਸ਼ਾਮਲ ਹਨ। ਟਿੱਡੀਆਂ ਦਾ ਦਲ ਆਵਾਜ਼ ਨੂੰ ਮਹਿਸੂਸ ਕਰਦਾ ਹੈ। ਇਸ ਕਾਰਨ ਅੱਜਕਲ੍ਹ ਇਨ੍ਹਾਂ ਨੂੰ ਭਜਾਉਣ ਲਈ ਡੀਜੇ ਦੀ ਵੀ ਵਰਤੋਂ ਕੀਤੀ ਜਾਣ ਲੱਗੀ ਹੈ। ਇਹ ਅਵਾਜ਼ ਨੂੰ ਦੂਰੋਂ ਸੁਣ ਕੇ ਆਪਣਾ ਰਾਹ ਬਦਲ ਲੈਂਦੀਆਂ ਹਨ ਜਾਂ ਖੇਤਾਂ 'ਚੋਂ ਉੱਡ ਕੇ ਦੂਰ ਚਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਫ਼ਸਲਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਾਉਣ ਲਈ ਹੈਸਟਾਬੀਟਾਮਿਲ, ਕਲੋਰਫਾਇਲੀਫਾਸ ਤੇ ਬੈਂਜੀਐਕਸਟਾਕਲੋਰਾਈਡ ਦਾ ਖੇਤਾਂ 'ਚ ਛਿੜਕਾਅ ਕਰਨਾ ਚਾਹੀਦਾ ਹੈ। ਨਾਲ ਹੀ ਡ੍ਰੋਨ ਨਾਲ ਰਸਾਇਣ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉੱਥੇ ਹੀ ਸਰਕਾਰੀ ਪੱਧਰ 'ਤੇ ਵੀ ਅਜਿਹੇ ਯਤਨ ਕੀਤੇ ਜਾਂਦੇ ਹਨ। ਹਾਲਾਂਕਿ ਏਨੇ ਵੱਡੇ ਪੱਧਰ 'ਤੇ ਅਜਿਹੇ ਉਪਾਅ ਕਰਨਾ ਕਾਫੀ ਮੁਸ਼ਕਲ ਕੰਮ ਹੈ। ਉੱਥੇ ਹੀ ਖਾਲੀ ਪਏ ਖੇਤਾਂ 'ਚ ਟਿੱਡੀ ਦਲ ਦੇ ਹਮਲੇ ਤੋਂ ਬਚਾਉਣ ਲਈ ਹੈਸਟਾਬੀਟਾਮਿਲ, ਕਲੋਰਫਾਇਲੀਫਾਸ ਤੇ ਬੈਂਜੀਐਕਸਟਾਕਲੋਰਾਈਡ ਦਾ ਖੇਤਾਂ 'ਚ ਛਿੜਕਾਅ ਕਰਨਾ ਚਾਹੀਦਾ ਹੈ। ਨਾਲ ਹੀ ਡ੍ਰੋਨ ਤੋਂ ਰਸਾਇਣ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉੱਥੇ ਹੀ ਸਰਕਾਰੀ ਪੱਧਰ 'ਤੇ ਵੀ ਅਜਿਹੇ ਯਤਨ ਕੀਤੇ ਜਾਂਦੇ ਹਨ। ਹਾਲਾਂਕਿ ਏਨੇ ਵੱਡੇ ਪੱਧਰ 'ਤੇ ਅਜਿਹੇ ਉਪਾਅ ਕਰਨਾ ਕਾਫ਼ੀ ਮੁਸ਼ਕਲ ਕੰਮ ਹੈ। ਉੱਥੇ ਹੀ ਖ਼ਾਲੀ ਪਏ ਖੇਤਾਂ 'ਚ ਟਿੱਡੀ ਦਲ ਅੰਡੇ ਦਿੰਦਾ ਹੈ ਜਿਨ੍ਹਾਂ ਨੂੰ ਨਸ਼ਟ ਕਰਨ ਲਈ ਖੇਤਾਂ 'ਚ ਗਹਿਰੀ ਖੁਦਾਈ ਕੀਤੀ ਜਾਣੀ ਚਾਹੀਦੀ ਤੇ ਫਿਰ ਇਨ੍ਹਾਂ ਵਿਚ ਪਾਣੀ ਭਰ ਦੇਣਾ ਚਾਹੀਦਾ ਹੈ।

ਟਿੱਡੀ ਦਲ ਦਾ ਹਮਲਾ

 • ਇਕ ਅੰਡੇ ਤੋਂ ਪੈਦਾ ਹੋ ਕੇ ਖੰਭਾਂ ਵਾਲੀਆਂ ਟਿੱਡੀਆਂ 'ਚ ਤਬਦੀਲ ਹੋ ਜਾਂਦੀਆਂ ਹਨ।
 • ਅਸਮਾਨ 'ਚ ਉੱਡਦੇ ਇਨ੍ਹਾਂ ਟਿੱਡੀ ਦਲਾਂ 'ਚ 10 ਅਰਬ ਟਿੱਡੀਆਂ ਸ਼ਾਮਲ ਹੋ ਸਕਦੀਆਂ ਹਨ।
 • ਹਰੀਆਂ ਪੱਤੀਆਂ ਤੇ ਉਸ 'ਤੇ ਲੱਗੇ ਫੁੱਲ, ਫ਼ਸਲਾਂ ਦੇ ਬੀਅ ਆਦਿ ਟਿੱਡੀਆਂ ਦੇ ਪਸੰਦੀਦਾ ਹਨ।
 • ਇਹ ਜਿੱਥੋਂ ਲੰਘਦੀਆਂ ਹਨ ਉੱਥੇ ਬੱਦਲ ਵਾਂਗ ਹਨੇਰਾ ਛਾ ਜਾਂਦਾ ਹੈ।
 • ਇਕ ਦਿਨ 'ਚ ਟਿੱਡੀਆਂ ਦੇ ਇਹ ਝੁੰਡ ਆਪਣੇ ਖਾਣੇ ਤੇ ਪ੍ਰਜਣਨ ਦੇ ਮਕਸਦ ਨਾਲ ਫ਼ਸਲ ਖਾ ਜਾਂਦੇ ਹਨ।
 • ਇਕ ਔਸਤਨ ਟਿੱਡੀ ਦਲ ਇਕ ਵਾਰ 'ਚ 2500 ਲੋਕਾਂ ਦਾ ਪੇਟ ਭਰਨ ਲਾਇਕ ਅਨਾਜ ਖਾ ਸਕਦਾ ਹੈ।

ਦੁਨੀਆ ਦੀਆਂ ਸਭ ਤੋਂ ਖਤਰਨਾਕ ਕੀਟ ਹੁੰਦੀਆਂ ਹਨ ਟਿੱਡੀਆਂ

ਦੁਨੀਆਭਰ 'ਚ ਟਿੱਡੀ ਦੀਆਂ 10 ਹਜ਼ਾਰ ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਪਰ ਭਾਰਤ 'ਚ ਸਿਰਫ਼ ਚਾਰ ਪ੍ਰਜਾਤੀਆਂ ਹੀ ਮਿਲਦੀਆਂ ਹਨ। ਇਨ੍ਹਾਂ ਵਿਚ ਰੇਗਿਸਤਾਨੀ ਟਿੱਡੀ, ਪ੍ਰਵਾਜਕ ਟਿੱਡੀ, ਬੰਬਈ ਟਿੱਡੀ ਤੇ ਦਰੱਖ਼ਤ ਵਾਲੀ ਟਿੱਡੀ ਸ਼ਾਮਲ ਹਨ। ਇਨ੍ਹਾਂ ਵਿਚ ਰੇਗਿਸਤਾਨੀ ਟਿੱਡੀਆਂ ਨੂੰ ਸਭ ਤੋਂ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ।

Posted By: Seema Anand